ਐੱਸ.ਐੱਸ.ਪੀ. ਦਿਹਾਤੀ ਪੀ.ਐੱਸ. ਸਿੰਘ, ਦਿਲਰਾਜ ਸਰਕਾਰੀਆ 'ਤੇ ਸੈਲੀ ਨੇ ਨਸ਼ਿਆਂ ਵਿਰੁੱਧ
ਹਲਕਾ ਰਾਜਾਸਾਂਸੀ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਹਲਕੇ ਨੂੰ ਪੰਜਾਬ 'ਚ ਇੱਕ ਨੰਬਰ ਬਣਾਉਣ ਲਈ ਕੈਬਨਿਟ ਮੰਤਰੀ ਸ੍ਰ.ਸੁੱਖਬਿੰਦਰ ਸਿੰਘ ਸਰਕਾਰੀਆ ਦੇ ਦਿਸਾਂ ਨਿਰਦੇਸ਼ਾਂ ਤਹਿਤ ਅੱਜ ਹਲਕੇ ਦੇ ਪਿੰਡ ਬਾਬਾ ਮੀਕੇ ਸ਼ਾਹ ਕਲੋਨੀ,ਕਲੇਰ,ਰਾਮਤੀਰਥ ' ਵਿਖੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਕੀਤੇ ਸਮਾਗਮ ਦੌਰਾਨ ਲੋਕਾਂ ਵੱਲੋਂ ਦਿੱਤੇ ਗਏ ਭਰਵਾਂ ਹੁੰਗਾਰਾਂ ਦਿੱਤਾ ਗਿਆ। ਇਸ ਮੌਕੇ ਜਿਲਾਂ ਪੁਲਿਸ ਦਿਹਾਤੀ ਅੰਮ੍ਰਿਤਸਰ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ 'ਤੇ ਦਿਲਰਾਜ ਸਿੰਘ ਸਰਕਾਰੀਆ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਅੰਮ੍ਰਿਤਸਰ ਅਤੇ ਸੈਲਿੰਦਰਜੀਤ ਸਿੰਘ ਸੈਲੀ ਸੀਨੀਅਰ ਕਾਂਗਰਸ ਲੀਡਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਨੇ ਸੰਬੋਧਨ ਕਰਕੇ ਲੋਕਾਂ 'ਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ। ਇਸ ਮੌਕੇ ਡੀ.ਐੱਸ. ਪੀ. ਅਜਨਾਲਾ ਹਰਪ੍ਰੀਤ ਸਿੰਘ, ਐੱਸ. ਐੱਮ.ਓ. ਲਪੋਕੇ, ਮਨੋਜ ਸਿੰਘ ਭੱਟੀ,ਸ਼ਮੀ,ਪ੍ਰਗਟ ਸਿੰਘ, ਆਦਿ ਹਾਜਰ ਸਨ।
Tags
GALLERY




